ਭਾਰਤ ’ਚ ਜੇ ਤੁਸੀਂ ਕਾਰ, ਸਕੂਟਰ, ਬੱਸ, ਬਾਈਕ ਜਾਂ ਕਿਸੇ ਵੀ ਤਰ੍ਹਾਂ ਦਾ ਕਮਰਸ਼ੀਅਲ ਵਾਹਨ ਖ਼ਰੀਦਦੇ ਹੋ, ਤਾਂ ਤੁਹਾਡੇ ਲਈ ਮੋਟਰ ਬੀਮਾ ਪਾਲਿਸੀ ਖ਼ਰੀਦਣੀ ਲਾਜ਼ਮੀ ਹੁੰਦੀ ਹੈ। ਜੋ ਥਰਡ ਪਾਰਟੀ ਰਾਹੀਂ ਹੁੰਦਾ ਹੈ। ਮੋਟਰ ਥਰਡ ਪਾਰਟੀ ਇੰਸ਼ਓਰੈਂਸ ਜਾਂ ਥਰਡ ਪਾਰਟੀ ਲਾਇਬਿਲਿਟੀ ਕਵਰ, ਜਿਸ ਨੂੰ ਕਦੇ-ਕਦੇ ‘ਐਕਟ ਓਨਲੀ’ ਕਵਰ ਦੇ ਤੌਰ ਉੱਤੇ ਵੀ ਜਾਣਿਆ ਜਾਂਦਾ ਹੈ- ਇਹ ਮੋਟਰ ਵਾਹਨ ਕਾਨੂੰਨ ਅਧੀਨ ਇੱਕ ਵਿਧਾਨਕ ਜ਼ਰੂਰਤ ਹੈ। ਇਸ ਨੂੰ ਤੀਜੀ ਧਿਰ ਜਾਂ ਥਰਡ ਪਾਰਟੀ ਦਾ ਕਵਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਪਾਲਿਸੀ ਦਾ ਲਾਭਪਾਤਰੀ ਕੰਟਰੈਕਟ ਵਿੱਚ ਸ਼ਾਮਲ ਦੋਵੇਂ ਧਿਰਾਂ (ਕਾਰ ਮਾਲਕ ਤੇ ਬੀਮਾ ਕੰਪਨੀ) ਤੋਂ ਇਲਾਵਾ ਕੋਈ ਹੋਰ ਵੀ ਹੈ।
ਪਾਲਿਸੀ ਬੀਮਾਧਾਰਕ ਨੂੰ ਕੋਈ ਲਾਭ ਪ੍ਰਦਾਨ ਨਹੀਂ ਕਰਦੀ।ਜੇ ਬੀਮਾਕ੍ਰਿਤ ਵਾਹਨ ਨਾਲ ਹੋਏ ਹਾਦਸੇ ’ਚ ਕਿਸੇ ਤੀਜੀ ਧਿਰ ਦੇ ਨੁਕਸਾਨ ਜਾਂ ਤੀਜੀ ਧਿਰ ਦੀ ਸੰਪਤੀ ਦਾ ਨੁਕਸਾਨ ਹੋ ਜਾਂਦਾ ਹੈ ਤੇ ਕੋਈ ਤੀਜਾ ਵਿਅਕਤੀ ਅੰਗਹੀਣ ਹੋ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਬੀਮਾਧਾਰਕ ਦੀ ਮਦਦ ਲਈ ਕਾਨੂੰਨੀ ਜ਼ਰੂਰਤਾਂ ਇਹ ਬੀਮਾ ਹੀ ਬਹੁੜਦਾ ਹੈ।ਥਰਡ ਪਾਰਟੀ ਇੰਸ਼ੋਰੈਂਸ ਅਧੀਨ ਸੜਕ ਉੱਤੇ ਚੱਲਣ ਵਾਲੇ ਕਿਸੇ ਵੀ ਵਿਅਕਤੀ ਜਾਂ ਹੋਰ ਨੂੰ ਕਿਸੇ ਪ੍ਰਾਪਰਟੀ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਦਾ ਹੈ।
ਬੀਮਾ ਦਾ ਇਹ ਵਿਆਪਕ ਕਵਰ ਲਾਜ਼ਮੀ ਥਰਡ–ਪਾਰਟੀ ਕਵਰ ਲਈ ਇੱਕ ਐਡਆਨ ਹੈ ਤੇ ਕਾਰ ਦੇ ਮਾਲਕ ਨੂੰ ਆਰਥਿਕ ਨੁਕਸਾਨ ਤੋਂ ਬਚਾਉਂਦਾ ਹੈ, ਜੋ ਵਾਹਨ ਦੇ ਨੁਕਸਾਨੇ ਜਾਣ ਜਾਂ ਚੋਰੀ ਕਾਰਣ ਹੁੰਦਾ ਹੈ।
ਕਾਰ ਤੇ ਹੋਰ ਕਮਰਸ਼ੀਅਲ ਵਾਹਨ ਲਈ ਥਰਡ ਪਾਰਟੀ ਬੀਮਾ 3 ਸਾਲਾਂ ਦਾ ਹੋਣਾ ਲਾਜ਼ਮੀ ਹੈ ਤੇ ਇਹ ਹੁਕਮ ਸਤੰਬਰ 2018 ਤੋਂ ਪੂਰੇ ਦੇਸ਼ ਵਿੱਚ ਲਾਗੂ ਹੈ।
Call or Whatsapp Me for Online Insurance – 7009648799